gototopgototop
  1. Skip to Menu
  2. Skip to Content
  3. Skip to Footer>

PDFPrintE-mail

THE SIKH PRAYER

ਸਿੱਖ ਦੀ ਅਰਦਾਸ

• ਵਾਹਿਗੁਰੂ ਨੂੰ ਹਰ ਸਮੇਂ ਯਾਦ ਰੱਖਣਾ
• ਖ਼ੁਸ਼ੀ ਅਤੇ ਸੁੱਖ ਦੇ ਸਮੇਂ ਉਸ ਦਾ ਧੰਨਵਾਦ ਕਰਨਾਂ
• ਕਸ਼ਟ ਅਤੇ ਦੁੱਖ ਦੇ ਸਮੇਂ ਬੇਨਤੀ ਕਰਨੀਂ ਕਿ ਵਾਹਿਗੁਰੂ ਸੇਵਕ ਨੂੰ ਕਸ਼ਟ ਦਾ ਮੁਕਾਬਲਾ ਕਰਨ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ੇ

ਪਾਵਨ ਗੁਰਬਾਣੀ ਦੇ ਕੁਝ ਅਮੋਲ ਬਚਨ

  • ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥
  • ਸਚਾ ਸਉਦਾ ਹਟ ਸਚੁ ਰਤਨੀ ਭਰੇ ਭੰਡਾਰ॥ (ਸਲੋਕ ਮ: 3, 646)
  • ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
    ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰਿ॥ (ਸਲੋਕ ਮ:3, 853)
  • ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥
    ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਮ:1, 85)

  • ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥

  • ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਤੀ॥ (ਗਉੜੀ ਰਵਿਦਾਸ ਜੀ, 345)
  • ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸ ਗਾਇ॥
    ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਸਲੋਕ ਮ:1, 140)
  • ਘਾਲਿ ਖਾਇ ਕਿਛੁ ਹਥਹੁ ਦੇਇ॥
    ਨਾਨਕ ਰਾਹੁ ਪਛਾਣੈ ਸੇਇ॥ (ਸਲੋਕ ਮ:1, 1245)
  • ਮਤਿ ਹੋਦੀ ਹੋਇ ਇਆਣਾ॥ ਤਾਣ ਹੋਦੇ ਹੋਇ ਨਿਤਾਣਾ॥
    ਅਣਹੋਦਾ ਆਪੁ ਵੰਡਾਏ॥ ਕੋਈ ਐਸਾ ਭਗਤੁ ਸਦਾਏ॥ (ਸਲੋਕ ਫ਼ਰੀਦ ਜੀ, 1384)
  • ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
    ਏੇਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥(ਪ੍ਰਭਾਤੀ ਕਬੀਰ ਜੀ, 1349-50)
  • ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
    ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥ (ਸਲੋਕ ਮ:1, 473)
  • ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
    ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸਲੋਕ ਕਬੀਰ ਜੀ, 1105)
  • ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
    ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ (ਸਲੋਕ ਮ:9, 16)
  • ਨਾਨਕ ਨਾਮੁ ਚੜ੍ਹਦੀ ਕਲਾ॥ ਤੇਰੇ ਭਾਣੇ ਸਰਬਤ ਦਾ ਭਲਾ (ਖ਼ਾਲਸਾ ਪੰਥ)

(ਗੁਰੂ ਗ੍ਰੰਥ ਸਾਹਿਬ ਦੇ ਕੁਝ ਅਨਮੋਲ ਬਚਨ)