Written by Dr. Devinder Singh Sekhon PhD 02 September 2013
SIKHI, KHALSA AND AMRIT
ਸਿੱਖੀ, ਖ਼ਾਲਸਾ ਅਤੇ ਅੰਮ੍ਰਿਤ
ਅੱਜ ਕੱਲ੍ਹ ਦੇ ਵਿਗਿਆਨ ਦੇ ਯੁਗ ਵਿੱਚ ਲੋਕ ਇਹ ਸੁਆਲ ਆਮ ਹੀ ਕਰਦੇ ਹਨ ਕਿ ਕੀ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ॥ ਸਾਡੇ ਵਿਦਵਾਨ ਇਸ ਮਹੱਤਵਪੂਰਣ ਸੁਆਲ ਨੂੰ ਟਾਲ਼ਦੇ ਹੀ ਆ ਰਹੇ ਹਨ ਕਿਉਂਕਿ ਇਸ ਦਾ ਉੱਤਰ ਦੇਣ ਵਿੱਚ ਕੁਝ ਕਠਿਨਾਈਆਂ ਆਉਂਦੀਆਂ ਹਨ॥ ਬਹੁਤ ਸਾਰੇ ਲੋਕ ਇਹ ਜਾਣਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ ਸੀ॥ਸੋ ਜੇ ਕੋਈ ਵਿਦਵਾਨ ਇਹ ਕਹਿੰਦਾ ਹੈ ਕਿ ਹਾਂ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ ਤਾਂ ਲੋਕ ਝੱਟ ਸੁਆਲ ਕਰਦੇ ਹਨ ਕਿ ਫ਼ਿਰ ਭਾਈ ਨੰਦ ਲਾਲ ਜੀ ਨੇ ਅੰਮ੍ਰਿਤ ਕਿਉਂ ਨਹੀਂ ਛਕਿਆ ਸੀ, ਜਿਸਦਾ ਉੱਤਰ ਦੇਣਾ ਔਖਾ ਹੋ ਜਾਂਦਾ ਹੈ॥ ਅਤੇ ਜੇ ਵਿਦਵਾਨ ਇਹ ਕਹਿੰਦੇ ਹਨ ਕਿ ਹਰ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਤਾਂ ਸੁਆਲ ਇਹ ਉੱਠ ਖੜੋਂਦਾ ਹੈ ਕਿ ਫ਼ਿਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤ ਛਕਣ ਦਾ ਹੁਕਮ ਕਿਉਂ ਕੀਤਾ ਹੈ॥ ਇਸ ਸੁਆਲ ਦਾ ਹੱਲ ਸੌਖਾ ਹੀ ਲਭ ਜਾਵੇਗਾ ਜੇ ਅਸੀਂ ਗੁਰਮਤਿ ਅਨੁਸਾਰ ਸਿੱਖੀ, ਖ਼ਾਲਸਾ ਅਤੇ ਅੰਮ੍ਰਿਤ ਦੇ ਸੰਕਲਪ ਨੂੰ ਚੰਗੀ ਤਰ੍ਹਾਂ ਸਮਝ ਲਈਏ॥Written by Dr. Devinder Singh Sekhon PhD 28 June 2013
SUPERSTITIONS ABOUT LUCKY AND UNLUCKY DAYS
THE SUPERSTITION OF LUCKY AND UNLUCKY DAYS
Hindu sages were almost all Brahmans and they had a deep faith in the importance of different days of the calendar- mostly Lunar. According to them, some of the days are very favorable for certain tasks while some others are unlucky. Almost all of you know that Hindus ask their family Brahmans (their family gurus) to find the most lucky time for important occasions like weddings, starting of a new business, purchasing big-ticket items like a house, a car, furniture and so on. The first day of every solar month, the day of new moon and that of the full moon, eclipses, the Sunday of a full moon etc. have a great significance for them. Likewise, all the days after a new moon and after a full moon have their own significance for them. But, according to Gurbani, no day (or even a moment) is lucky or unlucky per say. Guru Sahiban profess that the moments when you focus on Waheguru are lucky, and the moments when you ignore Him are unlucky. There are many holy compositions about seasons, months, days and the increasing and decreasing phases of the moon in Guru Granth Sahib which teach us that no season, month, day or moment is lucky or unlucky by itself. Only those moments are lucky when you remember Waheguru. For example, listen to the following holy Shabads:
Written by Dr. Devinder Singh Sekhon PhD 22 June 2013
SHUBH AND ASHUBH MOMENTS
ਸ਼ੁਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮ ਭਰਮ
ਸਾਡੇ ਹਿੰਦੂ ਵੀਰਾਂ ਨੇ ਸ਼ੁਭ ਅਤੇ ਅਸ਼ੁਭ ਦਿਨਾਂ (ਘੜੀਆਂ ਪਲਾਂ) ਬਾਰੇ ਬਹੁਤ ਵਹਿਮ ਜਾਂ ਭਰਮ ਪਾਲ਼ ਰੱਖੇ ਹਨ॥ ਇਹ ਵਹਿਮ ਬ੍ਰਾਹਮਣ ਰਿਸ਼ੀਆਂ ਦੇ ਪਾਏ ਹਨ ਜੁ ਹਰ ਪਲ ਨੂੰ ਸ਼ੁਭ ਜਾਂ ਅਸ਼ੁਭ ਮੰਨਦੇ ਹਨ॥ ਸਾਡੇ ਹਿੰਦੂ ਵੀਰ ਹਰ ਕਾਰਜ ਲਈ ਜਿਵੇਂ ਕਿ ਵਿਆਹ, ਮੰਗਣਾ, ਕਿਸੇ ਵਿਉਪਾਰ ਦਾ ਸ਼ੁਰੂ ਕਰਨਾ, ਨਵਾਂ ਘਰ, ਕਾਰ ਜਾਂ ਕੋਈ ਵੀ ਹੋਰ ਮਹਿੰਗੀ ਚੀਜ਼ ਖਰੀਦਣ ਤੋਂ ਪਹਿਲਾਂ ਘਰ ਦੇ ਜਾਂ ਕਿਸੇ ਹੋਰ ਬ੍ਰਾਹਮਣ ਕੋਲੋਂ ਮਹੂਰਤ ਕਢਾਉਂਦੇ ਹਨ ਕਿ ਕਿਸੇ ਅਜਿਹੇ ਕਾਰਜ ਵਾਸਤੇ ਕਿਹੜਾ ਸਮਾਂ ਸ਼ੁਭ ਰਹੇਗਾ॥ ਪ੍ਰੋਹਤ ਜੀ ਆਪਣੀ ਕਿਤਾਬ ਕੱਢ ਕੇ ਕੁਝ ਗਿਣਤੀਆਂ ਕਰਕੇ ਜਜਮਾਨ ਨੂੰ ਸ਼ੁਭ ਮਹੂਰਤ ਦੱਸ ਦਿੰਦੇ ਹਨ ਜਿਸਦੇ ਬਦਲੇ ਉਹ ਜਜਮਾਨਾਂ ਕੋਲੋਂ ਚੰਗੀ ਵੱਡੀ ਰਕਮ ਵਸੂਲ ਕਰਦੇ ਹਨ॥ ਇਸ ਤਰ੍ਹਾਂ ਦੋਵੇਂ ਧਿਰਾਂ ਖੁਸ਼ ਹੋ ਜਾਂਦੀਆਂ ਹਨ॥ ਪਰ ਸੋਚਣ ਵਾਲ਼ੀ ਗੱਲ ਇਹ ਹੈ ਕਿ ਕੀ ਮਹੂਰਤ ਸਮੇਂ ਕੀਤੇ ਸਾਰੇ ਕਾਰਜ ਸਫ਼ਲ ਰਹਿੰਦੇ ਹਨ॥ ਹਿੰਦੂ ਵੀਰ ਮਹੂਰਤ ਅਨੁਸਾਰ ਹੀ ਵਿਆਹ ਦੀ ਰਸਮ ਕਰਦੇ ਹਨ॥ ਪਰ ਅਸੀਂ ਵੇਖਦੇ ਹਾਂ ਕਿ ਇਹਨਾਂ ਵਿਆਹਾਂ ਵਿੱਚ ਵੀ ਸਫ਼ਲਤਾ ਦਾ ਦਰ ਮਹੂਰਤ ਤੋਂ ਬਿਨਾਂ ਕੀਤੇ ਵਿਆਹਾਂ ਨਾਲੋਂ ਵੱਧ ਨਹੀਂ ਹੁੰਦਾ॥ ਨਾਂ ਹੀ ਹਰ ਉਹ ਕਾਰਜ ਸਫ਼ਲ ਹੁੰਦਾ ਹੈ ਜਿਹੜਾ ਮ੍ਹੁਰਤ ਅਨੁਸਾਰ ਕੀਤਾ ਜਾਂਦਾ ਹੈ॥Written by Dr. Devinder Singh Sekhon PhD 16 May 2013
SCIENCE VERSUS GOD IN SIKHISM
Written by Dr. Devinder Singh Sekhon PhD 11 April 2013
VAISAKHI OF 1699
ਸਾਰੇ ਸਿੱਖ ਜਗਤ ਨੂੰ ਸ਼ੁਭ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ
1699 ਦੇ ਵਿਸਾਖੀ ਦਿਹਾੜੇ ਦੀ ਮਹਾਨਤਾ
ਆਉ ਸਭ ਤੋਂ ਪਹਿਲਾਂ ਆਮ ਵਰਤੋਂ ਵਿੱਚ ਆਉਂਦੇ ਇੱਕ ਦੋ ਅੱਖਰਾਂ (ਸ਼ਬਦਾਂ) ਦਾ ਭਾਵ ਸਮਝ ਲਈਏ॥
ਵਧਾਈ: ਜਦੋਂ ਕਿਸੇ ਨੂੰ ਉਸਦੇ ਕਿਸੇ ਖ਼ੁਸ਼ੀ ਦੇ ਅਵਸਰ ਤੇ ਵਧਾਈ ਦੇਈਏ ਤਾਂ ਆਮਤੌਰ ਤੇ ਉਹਨਾਂ ਦਾ ਉੱਤਰ ਹੁੰਦਾ ਹੈ: ਤੁਸੀਂ ਵੀ ਵਧੋ ਜਾਂ ਰੱਬ ਤੁਹਾਨੂੰ ਵੀ ਵਧਾਏ॥ਸੋ, ਵਧਾਈ ਦਾ ਭਾਵ ਜ਼ਿਆਦਾ ਤੌਰ ਤੇ “ਵਾਧਾ” ਹੀ ਸਮਝਿਆ ਜਾਂਦਾ ਹੈ॥ ਪਰ ਜਿਵੇਂ ਗੁਰਬਾਣੀ ਦੇ ਕੁਝ ਪਾਵਨ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ, ਵਧਾਈ ਦਾ ਭਾਵ ਵਾਧਾ ਨਹੀਂ ਹੈ॥ ਇਸ ਦਾ ਭਾਵ ਹੈ ਮਨ ਦਾ ਪੂਰਨ ਖਿੜਾਉ ਜਾਂ ਚੜ੍ਹਦੀ ਕਲਾ॥ ਹੇਠ ਲਿਖੇ ਪਾਵਨ ਸ਼ਬਦ ਇਸ ਭਾਵ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੇ ਹਨ॥
Page 3 of 9
Member Login
Site Content
- ► 2023 (2)
- ► 2021 (2)
- ► 2020 (1)
- ► 2017 (2)
- ► 2016 (3)
- ► 2015 (5)
- ► 2014 (10)
- ► 2013 (17)
- ► 2012 (22)